CM ਮਾਨ ਦਾ BP ਚੈੱਕ ਹੋ ਗਿਆ Troll !

Tajinder singhAugust 15, 20221min790

CM ਮਾਨ ਦਾ BP ਚੈੱਕ ਦਾ ਹੋ ਗਿਆ Troll

( ਤਜਿੰਦਰ ਸਿੰਘ ਮੁੱਖੀ )

ਅੱਜ ਭਾਰਤ ਦੇ 75 ਵੇ ਆਜ਼ਾਦੀ ਦਿਹਾੜੇ ਮੌਕੇ ਤੇ ਪੰਜਾਬ ਵਿਚ 75 ਆਮ ਆਦਮੀ ਕਲੀਨਿਕ ਖੋਲਣ ਮਗਰੋਂ ਹੀ ਕਈ ਸ਼ਹਿਰਾਂ ਵਿਚ ਰੌਲਾ ਵੀ ਪੈ ਗਿਆ, ਇਕ ਘਟਨਾ ਜਲੰਧਰ ਦੇ ਵਿਚ ਹੋਈ ਜਿਥੇ ਕਲੀਨਿਕ ਦਾ ਉਦਘਾਟਨ ਤਾਂ ਹੋਇਆ ਪਰ ਮੀਡਿਆ ਨੂੰ ਅੰਦਰ ਜਾਨ ਨਹੀਂ ਦਿੱਤਾ ਗਿਆ . ਵੱਖ ਵੱਖ ਆਪ ਦੇ ਲੀਡਰਾਂ ਦੀ ਸਕਿਉਰਿਟੀ ਨੇ ਦਰਵਾਜ਼ੇ ਤੇ ਤਇਨਾਤ ਕਿਸੇ ਵੀ ਮੀਡਿਆ ਕਰਮੀ ਨੂੰ ਅੰਦਰ ਨਹੀਂ ਜਾਨ ਦਿੱਤਾ ਜਿਸ ਤੋਂ ਬਾਅਦ ਆਪ ਲੀਡਰਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਮੀਡਿਆ ਕਰਮੀਆਂ ਨੂੰ ਅੰਦਰ ਆਉਣ ਲਈ ਕਿਹਾ ਲੇਕਿਨ ਫੇਰ ਮੀਡਿਆ ਕਰਮੀਆਂ ਨੇ ਅੰਦਰ ਜਾਨ ਤੋਂ ਇਨਕਾਰ ਕਰ ਦਿੱਤਾ .

ਦੂਜੇ ਪਾਸੇ ਲੁਧਿਆਣਾ ਵਿਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਖ਼ੁਦ ਟ੍ਰੋਲ ਬਣ ਗਏ, ਲੁਧਿਆਣਾ ਵਿਚ ਝੰਡਾ ਝੁਲਾਉਣ ਦੀ ਰਸਮ ਤੋਂ ਬਾਅਦ ਨਵੇਂ ਬਣੇ ਕਲੀਨਿਕ ਦਾ ਦੌਰਾ ਕਰਨ ਸਮੇਂ ਕਲੀਨਿਕ ਵਿਚ ਮੌਜ਼ੂਦ ਅਟਟੇਂਡੈਂਡ ਨੇ ਮੁੱਖ ਮੰਤਰੀ ਜੀ ਦਾ ਬਲੱਡ ਪ੍ਰੈਸ਼ਰ ਚੈੱਕ ਕੀਤਾ ਅਤੇ ਮਸ਼ੀਨ ਦਾ ਫਲੈਪ ਪੁੱਠਾ ਲਾ ਦਿੱਤਾ, ਜਿਸ ਤੋਂ ਬਾਅਦ ਇਸ ਘਟਨਾ ਦਾ ਸੋਸ਼ਲ ਮੀਡਿਆ ਤੇ ਟ੍ਰੋਲ ਬਣ ਗਿਆ , ਸੋਚਣ ਵਾਲੀ ਗੱਲ ਇਹ ਹੈ ਕੇ ਜਿਹੜੇ ਕਲੀਨਿਕ ਵਿਚ ਅਟਟੇਂਡੈਂਡ ਨੂੰ ਬਲੱਡ ਪ੍ਰੈਸ਼ਰ ਚੈੱਕ ਨਹੀਂ ਕਰਨਾ ਆਉਂਦਾ ਉਹ ਮਰੀਜ਼ ਦਾ ਕਿ ਇਲਾਜ਼ ਕਰੇਗਾ .

Leave a Reply

Your email address will not be published. Required fields are marked *