WhatsApp-Image-2022-08-19-at-6.27.26-PM-1280x960.jpeg

Tajinder singhAugust 20, 20221min1360

Brampton ਦੇ ਵਾਰਡ 7 ਅਤੇ 8 ਤੋਂ Donna Williams ਨੂੰ ਕਾਰੋਬਾਰੀ ਅਤੇ ਸ਼ਹਿਰ ਦਿਆ ਪ੍ਰਸਿੱਧ ਸ਼ਖ਼ਸੀਅਤਾਂ ਵਲੋਂ ਵੱਡਾ ਸਮਰਥਨ
( ਕੈਨੇਡੀਅਨ ਸੱਥ ਟੀ ਵੀ ਬਿਊਰੋ )

ਉਨਟਾਰੀਓ ਵਿਚ ਹੋਣ ਵਾਲਿਆਂ ਮੁਨਿਸਿਪਲ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰਾਂ ਗਰਮਾਈ ਹੋਈ ਹੈ , ਵੱਖ ਵੱਖ ਕੌਸਲਰਾਂ ਅਤੇ ਮੇਅਰ ਦੇ ਉਮੀਦਵਾਰ ਆਪਣੀ ਸਰਗਰਮੀ ਤੇਜ਼ ਕਰ ਰਹੇ ਹਨ , ਇਸੇ ਚੋਣ ਮੁਹਿੰਮ ਵਿਚ Brampton ਵਾਰਡ ਨੰਬਰ 7 ਅਤੇ 8 ਤੋਂ ਚੋਣ ਲੜ ਰਹੀ Donna Williams ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋ Brampton ਸ਼ਹਿਰ ਦੇ ਵੱਡੇ ਕਾਰੋਬਾਰੀ, ਜਥੇਬੰਦੀਆਂ , ਨੌਜਵਾਨਾਂ , ਸਮਾਜ ਸੇਵੀ ਅਤੇ ਸਿਆਸਤਦਾਨਾਂ ਵਲੋਂ ਬਿਨਾਂ ਕਿਸੇ ਸ਼ਰਤ ਪੁਰਜ਼ੋਰ ਸਮਰਥਨ ਦੇਣ ਦਾ ਫ਼ੈਸਲਾ ਕੀਤਾ.

ਇਹਨਾਂ ਸਮਰਥਨ ਕਰਨ ਵਾਲੇ ਵਿਅਕਤੀਆਂ ਨੇ ਕਿਹਾ ਕੇ ਉਹ Brampton ਸ਼ਹਿਰ ਵਿਚ ਸਾਫ਼ ਸੁਥਰੀ ਲੀਡਰਸ਼ਿਪ ਦੇਖਣਾ ਚਾਉਂਦੇ ਹਨ ਅਤੇ ਕੇਵਲ ਉਹਨਾਂ ਦਾਵੇਦਾਰਾਂ ਦੀ ਮਦਦ ਕਰਨਗੇ ਜੋ Brampton ਨੂੰ corruption ਰਹਿਤ , ਕ੍ਰਾਈਮ ਰਹਿਤ ਅਤੇ ਸ਼ਹਿਰ ਵਾਸੀਆਂ ਨੂੰ ਸੁੱਖ ਸਹੂਲਤਾਂ ਪ੍ਰਦਾਨ ਕਰਵਾਉਣ ਵਿਚ ਕਾਬਿਲ ਹੋਣ , ਉਹਨਾਂ Donna Williams ਦੀ ਤਾਰੀਫ ਕਰਦੇ ਹੋਏ ਕਿਹਾ ਕੇ ਇਸ ਪਰਿਵਾਰ ਨੇ ਪਹਿਲਾ ਵੀ ਸ਼ਹਿਰ ਦੀ ਭਲਾਈ ਵਾਸਤੇ ਅਨੇਕਾਂ ਕੰਮ ਕੀਤੇ ਹਨ , ਆਪ ਜੀ ਨੂੰ ਦੱਸਣਾ ਚਾਉਂਦੇ ਹਨ ਕੇ Donna Williams ਤੋਂ ਪਹਿਲਾ ਉਹਨਾਂ ਦੀ ਵੱਡੀ ਭੈਣ Charmaine Williams ਪਹਿਲਾਂ ਬਤੋਰ ਕੌਂਸਲਰ ਸੇਵਾ ਕਰ ਚੁਕੇ ਹਨ ਅਤੇ ਸ਼ਹਿਰ ਵਾਸੀਆਂ ਲਈ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਹਨ .

ਚੋਣ ਮੁਹਿੰਮ ਅੱਜ ਹੋਰ ਭਕਦੀ ਹੋਇ ਨਜ਼ਰ ਆਇ ਅਤੇ ਵੱਡੀ ਗਿਣਤੀ ਵਿਚ ਇਕੱਠ ਕੀਤਾ ਗਿਆ ਜਿਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕੇ Donna Williams ਦੀ ਜਿੱਤ ਪੱਕੀ ਹੈ , ਕੈਨੇਡੀਅਨ ਸਾਥ ਟੀ ਵੀ ਨਾਲ ਗੱਲਬਾਤ ਕਰਦੇ ਦੌਰਾਨ Donna Williams ਨੇ ਸ਼ਹਿਰ ਵਿਚ ਟ੍ਰਾੰਸਪੇਰਾਂਸੀ , corruption ਰਹਿਤ ਕਰਨਾ , ਚੰਗੀਆਂ ਅਤੇ ਸਾਰੀਆਂ ਵਰਗਾ ਵਾਸਤੇ ਨੌਕਰੀਆਂ , ਖੂਬਸੂਰਤ ਸੜਕਾਂ ਬਣਵਾਉਣਾ ਅਤੇ ਹਸਪਤਾਲ ਦੀ ਸਮਸਇਆ ਦਾ ਹੱਲ ਕਰਵਾਣਾ ਉਹਨਾਂ ਦੀ ਪਹਿਲੀ ਜਿੰਮੇਵਾਰੀ ਹੋਵੇਗੀ . ਇਸ ਭਾਰੀ ਇਕੱਠ ਵਿਚ ਟਰੱਕ ਯੂਨੀਅਨ , ਵਕੀਲ , ਪ੍ਰਾਪਰਟੀ ਡੀਲਰ , ਰੈਸਟੋਰੈਂਟ ਮਲਿਕ , ਡਾਕ੍ਟਰ , ਮੀਡਿਆ ਕਾਰ ਆਦਿ ਮਾਜ਼ੂਦ ਸਨ ਅਤੇ ਇਹਨਾਂ ਵਲੋਂ ਜੋ ਬੋਲੇ ਸੋ ਨਿਹਾਲ ਦਾ ਜੈਕਾਰਾ ਲੈ ਕੇ Donna Williams ਦੀ ਜਿੱਤ ਪੱਕੀ ਕਰਨ ਦਾ ਆਸ਼ਵਾਸਨ ਦਿੱਤਾ.