Bikram Majithia ਨੇ ਸਾਬਕਾ CM Channi ਲਈ ਗਾਇਆ “ਛੱਲਾ ਮੁੜ ਕੇ ਨਹੀਂ ਆਇਆ”

Tajinder singhAugust 16, 20221min980

Bikram Majithia ਨੇ ਸਾਬਕਾ CM ਲਈ ਗਾਇਆ “ਛੱਲਾ ਮੁੜ ਕੇ ਨਹੀਂ ਆਇਆ”
( Tajinder Singh Mukhi )

ਪੰਜਾਬ ਦੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਲੀਡਰ ਸਰਦਾਰ ਬਿਕਰਮ ਸਿੰਘ ਮਜੀਠੀਆ ਪਟਿਆਲਾ ਸੁਧਾਰ ਕੇਂਦਰ ਵਿੱਚੋ ਜ਼ਮਾਨਤ ਤੇ ਬਾਹਰ ਆਉਣ ਮਗਰੋਂ ਅੱਜ ਚੰਡੀਗੜ੍ਹ ਤੋਂ ਸ਼੍ਰੀ ਦਰਬਾਰ ਸਾਬ ਅੰਮ੍ਰਿਤਸਰ ਲਈ ਰਵਾਨਾ ਹੋਏ, ਇਸ ਦੌਰਾਨ ਉਹਨਾਂ ਨੇ ਪਹਿਲਾ ਖਟਕੜ ਕਲਾ ਵਿਚ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦਿਤੀ ਇਸਤੋਂ ਬਾਅਦ ਅਲੱਗ ਅਲੱਗ ਸ਼ਹਿਰਾਂ ਵਿਚ ਉਹਨਾਂ ਦਾ ਵੱਡੀ ਗਿਣਤੀ ਵਿਚ ਪਾਰਟੀ ਵਰਕਰਾਂ ਵਲੋਂ ਸਵਾਗਤ ਕੀਤਾ ਗਿਆ. ਇਸ ਦੌਰਾਨ ਉਹਨਾਂ ਨੇ ਮੀਡੀਆ ਦੇ ਰੂ ਬ ਰੂ ਹੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਉਪ ਮੁੱਖ ਮੰਤਰੀ ਨੂੰ ਆਪਣੇ ਅੰਦਾਜ਼ ਵਿਚ ਲੰਮੇ ਹੱਥੀ ਲਿਆ.

ਜਦੋ ਇਕ ਪੱਤਰਕਾਰ ਵਲੋਂ ਉਹਨਾਂ ਨੂੰ ਚਰਨਜੀਤ ਸਿੰਘ ਚੰਨੀ ਬਾਰੇ ਸਵਾਲ ਪੁੱਛਿਆ ਤਾਂ ਉਹਨਾਂ ਨੇ ਕਿਹਾ ਮੈਂ ਤਾਂ ਆਪ ਛੱਲੇ ਨੂੰ ਲੱਭਦਾ ਫਿਰਦਾ , ਉਹਨਾਂ ਚੰਨੀ ਸਾਬ ਨੂੰ ਯਾਦ ਕਰਦਿਆਂ ਕਿਹਾ ਕੇ ਹੁਣ ਤਾਂ ਛੱਲਾ ਵਾਪਿਸ ਆ ਜਾਵੇ ਮੈਂ ਵੀ ਬਾਹਰ ਆ ਗਿਆ ਹੈ ਮੇਰੇ ਤੇ ਜਾਅਲੀ ਮੁਕਦਮਾ ਕਰਾਉਣ ਵਾਸਤੇ ਚੰਨੀ ਸਾਬ ਨੇ ਕੀਨੇ ਐਡਵੋਕੇਟ ਜੇਨਰਲ ਕੀਨੇ DGP ਅਤੇ ਬਹੁਤ ਵੱਡੀ ਗਿਣਤੀ ਵਿਚ ਅਫ਼ਸਰ ਬਦਲ ਦਿਤੇ ਲੇਕਿਨ ਅਖੀਰ ਵਿਚ ਸੱਚ ਦੀ ਜਿੱਤ ਹੋਈ .

Leave a Reply

Your email address will not be published. Required fields are marked *