ਜਰਨੈਲ ਦੀ ਜਮਾਨਤ ਤੇ ਸਿਆਸਤ ਵਿਚ ਖਲਬਲੀ

Tajinder singhAugust 10, 20221min1150

ਜਰਨੈਲ ਦੀ ਜਮਾਨਤ ਤੇ ਸਿਆਸਤ ਵਿਚ ਖਲਬਲੀ
(ਤਜਿੰਦਰ ਸਿੰਘ ਮੁਖੀ )

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਵਜ਼ੀਰ ਅਤੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਤੇ ਅੱਜ 5 ਮਹੀਨੇ ਪੂਰੇ ਹੋਣ ਮਗਰੋਂ ਹੋਈ ਜ਼ਮਾਨਤ ਤੋਂ ਬਾਅਦ ਸਿਆਸੀ ਗਲਿਆਰਿਆਂ ਵਿਚ ਸਿਆਸਤ ਭਖਦੀ ਹੋਈ ਨਜ਼ਰ ਆ ਰਹੀ ਹੈ, ਜਿਵੇਂ ਹੈ ਬਿਕਰਮ ਮਜੀਠੀਆ ਦੀ ਜ਼ਮਾਨਤ ਵਾਲੀ ਖ਼ਬਰ ਬਾਹਰ ਆਉਂਦੀ ਹੈ ਤਾਂ ਅਕਾਲੀ ਦਲ ਦੇ ਵਰਕਰਾਂ ਅਤੇ ਲੀਡਰਸ਼ਿਪ ਵਿਚ ਵੱਡਾ ਜੋਸ਼ ਨਜ਼ਰ ਆਉਂਦੇ ਹੈ ਅਤੇ ਗੱਡੀਆਂ ਤੇ ਮੂੰਹ ਪਟਿਆਲਾ ਸੁਧਾਰ ਘਰ ਵੱਲ ਕਰ ਦਿਤੇ ਜਾਂਦੇ ਹਨ . ਬਿਕਰਮ ਮਜੀਠੀਆ ਨੂੰ ਸਵਾਗਤ ਕਰਨ ਵਾਸਤੇ ਹਜ਼ਾਰਾਂ ਦੀ ਗਿਣਤੀ ਵਿਚ ਉਹਨਾਂ ਦੇ ਸਮਰਥਕ ਪੌਹੁੰਚ ਜਾਂਦੇ ਹਨ ਅਤੇ ਫੂਲਾ ਦੀ ਵਰਖਾ, ਸਿਰੋਪਾਓ ਅਤੇ ਕੱਟ ਕਟਵਾ ਕੇ ਉਹਨਾਂ ਨੂੰ ਵਧਾਈ ਦਿਤੀ ਜਾਂਦੀ ਹੈ. ਸਮਰਥਕਾਂ ਨੂੰ ਮਿਲਣ ਤੋਂ ਬਾਅਦ ਬਿਕਰਮ ਮਜੀਠੀਆ ਪਟਿਆਲੇ ਸ਼੍ਰੀ ਦੁੱਖ ਨਿਵਾਰਨ ਸਾਹਿਬ ਨੱਤਮਸਤਕ ਹੁੰਦੇ ਹਨ ਅਤੇ ਗੁਰੂ ਸਾਬ ਦਾ ਸ਼ੁਕਰਾਨਾ ਕਰਦੇ ਹਨ .

ਇਸਤੋਂ ਬਾਅਦ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਮਜੀਠੀਆ ਦੱਸਦੇ ਹਨ ਕਿ ਸੱਚ ਦੀ ਜਿੱਤ ਹੋਈ ਹੈ ਅਤੇ ਉਹਨਾਂ ਨੂੰ ਸਿਰਫ ਸਿਆਸੀ ਅਤੇ ਨਿੱਜੀ ਕਿੜ ਕੱਢਣ ਵਾਸਤੇ ਫਸਾਇਆ ਗਿਆ. ਉਹਨਾਂ ਕਿਹਾ ਇਹ ਉਹਨਾਂ ਦੇ ਪਰਿਵਾਰ ਵਾਸਤੇ ਕਿਸੇ ਟਾਰਚਰ ਤੋਂ ਘੱਟ ਨਹੀਂ ਹੈ , ਉਹਨਾਂ ਨੇ ਆਪਣੇ ਅੰਦਾਜ਼ ਵਿਚ ਨਵਜੋਤ ਸਿੱਧੂ ਦਾ ਵੀ ਜ਼ਿਕਰ ਕੀਤਾ ਅਤੇ ਬਹੁਤ ਸਾਰੀਆਂ ਗਾਲਾਂ ਬਾਅਦ ਵਿਚ ਆਰਾਮ ਨਾਲ ਕਰਨ ਦੀ ਗੱਲ ਕਹੀ. ਪੰਜਾਬ ਵਿਚ ਵਿਰੋਧੀ ਧਿਰ ਦੀ ਪਾਰਟੀ ਕਾਂਗਰਸ ਨੂੰ ਬਿਕਰਮ ਮਜੀਠੀਆ ਦੀ ਜਮਾਨਤ ਬਹੁਤ ਤਕਲੀਫ ਦਿੰਦੀ ਹੋਈ ਨਜ਼ਰ ਆਈ . ਲੁਧਿਆਣਾ ਤੋਂ ਮੇਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਟਵੀਟ ਕਰ ਲਿਖਇਆ ਕੇ ਇਹ ਆਮ ਆਦਮੀ ਪਾਰਟੀ ਦੀ ਨਾਲਾਇਕੀ ਅਤੇ ਅਰਵਿੰਦ ਕੇਜਰੀਵਾਲ ਦੀ ਮੁਆਫ਼ੀ ਦਾ ਨਤੀਜਾ ਹੈ , ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜ੍ਹਿਗ ਦਾ ਕਹਿਣਾ ਸੀ ਕੇ ਕਾਂਗਰਸ ਪਾਰਟੀ ਦੀ ਮੇਹਨਤ ਸਦਕਾ ਇਹ ਪਰਚਾ ਦਰਜ ਹੋਇਆ ਸੀ ਅਤੇ ਹੁਣ ਮੌਜੂਦਾ ਪੰਜਾਬ ਸਰਕਾਰ ਨੇ ਕੇਸ ਦੀ ਪੈਰਵੀ ਸਹੀ ਢੰਗ ਨਾਲ ਨਾ ਕਰਨਾ ਹੀ ਜ਼ਮਾਨਤ ਦੀ ਵਜ੍ਹਾ ਬਣੀ. ਹੁਣ ਆਉਣ ਵਾਲੇ ਸਮੇ ਵਿਚ ਦੇਖਣਾ ਹੋਵੇਗਾ ਕੇ ਬਿਕਰਮ ਮਜੀਠੀਆ ਸਿਆਸਤ ਵਿਚ ਕਿਸ ਤਰੀਕੇ ਨਾਲ ਆਵਦਾ ਯੋਗਦਾਨ ਪਾਉਣਗੇ. ਕੇਸ ਹੁਣ ਹੇਠਲੀ ਅਦਾਲਤ ਵਿਚ ਚਲੇਗਾ ਅਤੇ ਆਉਣ ਵਾਲੇ ਸਮੇਂ ਇਸਤੇ ਅਗਲੀ ਸੁਣਵਾਈ ਦੀ ਤਾਰੀਕ ਦਸੀ ਜਾਵੇਗੀ .

Leave a Reply

Your email address will not be published. Required fields are marked *