ਕਿ ਕੈਪਟਨ ਅਮਰਿੰਦਰ ਸਿੰਘ ਖਾਣਗੇ ਜੇਲ ਦੀ ਰੋਟੀ ?

Tajinder singhAugust 18, 20221min1100

ਕਿ ਕੈਪਟਨ ਅਮਰਿੰਦਰ ਸਿੰਘ ਖਾਣਗੇ ਜੇਲ ਦੀ ਰੋਟੀ ?

Captain Amarinder Singh Former CM

(Tajinder Singh Mukhi)

ਪੰਜਾਬ ਵਿਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ Corruption ਕਰਨ ਵਾਲੇ ਅਫ਼ਸਰ ਅਤੇ ਲੀਡਰਾਂ ਨੂੰ ਨਕੇਲ ਪਾਉਣ ਵਿਚ ਰੁਝੀ ਹੋਈ ਹੈ, ਇਸੀ ਸਿਲਸਿਲੇ ਵਿਚ ਹੁਣ ਪੰਜਾਬ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਖੇਤੀਬਾੜ੍ਹੀ ਸੰਦਾਂ ਲਈ 150 ਕਰੋੜ ਦੇ ਹੋਏ ਘਪਲੇ ਦਾ ਜਿਕਰ ਕੀਤਾ ਹੈ ਇਹ ਰਾਸ਼ੀ 11000 ਮਸ਼ੀਨਾਂ ਖਰੀਦਣ ਲਈ ਕੇਂਦਰ ਸਰਕਾਰ ਨੇ ਪੰਜਾਬ ਦੀ ਸੂਬਾ ਸਰਕਾਰ ਨੂੰ ਦਿਤੇ ਸਨ ਅਤੇ ਉਹ ਮਸ਼ੀਨਾਂ ਕਿਥੇ ਵੀ ਨਜ਼ਰ ਨਹੀਂ ਆ ਰਹੀਆਂ ਅਤੇ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ, ਨਵੇਂ ਬਣੇ ਮੰਤਰੀ ਧਾਲੀਵਾਲ ਨੇ ਕਿਹਾ ਹੈ ਜੇਕਰ ਕਿਸੇ ਨੇ 5 ਰੁਪਏ ਦੀ Corruption ਕੀਤੀ ਹੈ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੀ ਕਿਊ ਨਾ ਹੋਣ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਅਤੇ ਕਿਹਾ ਕੇ ਸਿਸਵਾਂ ਫਾਰਮ ਅਤੇ ਉਸ ਦੇ ਨਾਲ ਲਗਦੀ ਜ਼ਮੀਨ ਉਪਰ ਜਿਥੇ ਵੀ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਉਸ ਨੂੰ ਵੀ ਖ਼ਾਲੀ ਕਰਵਾਇਆ ਜਾਵੇਗਾ.

  •                                                      

ਹੁਣ ਦੇਖਣਾ ਇਹ ਹੋਵੇਗਾ ਕ 150 ਕਰੋੜ ਵਾਲੇ ਘੋਟਾਲੇ ਵਿਚ ਕੈਪਟਨ ਅਮਰਿੰਦਰ ਸਿੰਘ ਤੇ ਲਗੇ ਦੋਸ਼ ਸਾਬਿਤ ਹੁੰਦੇ ਹਨ ਯਾ ਫੇਰ ਨਹੀਂ ਅਤੇ ਇਸ ਸਾਰੇ ਮਾਮਲੇ ਉਪਰ ਹਜੇ ਤੱਕ ਕੈਪਟਨ ਅਮਰਿੰਦਰ ਸਿੰਘ ਦਾ ਕੋਈ ਜਵਾਬ ਸਾਹਮਣੇ ਨਹੀਂ ਆਇਆ.